ਵਾਹਿਗੁਰੂ ਪਬਲਿਕ ਸਕੂਲ ਪਮਾਲ ਵਿਖੇ ਮਿਤੀ 14/1/2023 ਨੂੰ ਮਾਘ ਮਹੀਨੇ ਦੀ ਪਵਿੱਤਰ ਸੰਗਰਾਂਦ ਦਾ ਦਿਹਾੜਾ ਮਨਾਇਆ ਗਿਆ ਜਿਸ ਵਿੱਚ ਸਾਰੇ ਵਿਦਿਆਰਥੀਆਂ, ਅਧਿਆਪਕਾਂ ਅਤੇ ਪ੍ਰਿੰਸੀਪਲ ਮੈਡਮ ਨੇ ਸੁਖਮਨੀ ਸਾਹਿਬ ਦਾ ਪਾਠ ਅਤੇ ਵਾਹਿਗੁਰੂ ਨਾਮ ਦਾ ਸਿਮਰਨ ਕੀਤਾ ।
ਸਕੂਲ ਦੀ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ, ਵਿਦਿਆਰਥੀਆਂ ਦੀ ਚੰਗੀ ਸਿਹਤ ਅਤੇ ਵਿਦਿਆ ਦਾ ਦਾਨ ਬਖਸ਼ਣ ਲਈ ਅਰਦਾਸ ਅਤੇ ਸ਼ੁਕਰਾਨਾ ਕੀਤਾ ਗਿਆ।